ਨਵੀਂ ਦਿੱਲੀ, 29 ਅਗਸਤ - ਦਿੱਲੀ-ਐਨਸੀਆਰ 'ਚ ਸੀ.ਐੱਨ.ਜੀ. ਫਿਰ ਮਹਿੰਗੀ ਹੋ ਗਈ ਹੈ ਤੇ ਹੁਣ ਸੀ.ਐਨ.ਜੀ. ਦੀ ਕੀਮਤ 86.98 ਰੁਪਏ ਪ੍ਰਤੀ ਕਿਲੋ ਹੋ ਗਈ ਹੈ।। ਅੱਜ ਸਵੇਰੇ 6 ਵਜੇ ਤੋਂ ਸੀਐਨਜੀ ਦੀ ਕੀਮਤ ਵਿਚ 3.89 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਵਿਚ ਸੀਐਨਜੀ ਦੀਆਂ ਕੀਮਤਾਂ ਵਧਣ ਕਾਰਨ ਸੀਐਨਜੀ ਆਟੋਚਾਲਕ ਪ੍ਰੇਸ਼ਾਨ ਹਨ।ਆਟੋ-ਰਿਕਸ਼ਾ ਚਾਲਕਾਂ ਦਾ ਕਹਿਣਾ ਹੈ, ਪਹਿਲਾਂ ਸੀਐਨਜੀ ਲਈ ਲਗਭਗ 16 ਰੁਪਏ ਕਿਲੋ ਮਿਲਦੀ ਸੀ ਪਰ ਹੁਣ ਇਹ ਵੱਧ ਕੇ 86.98 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ?