ਚੰਡੀਗੜ੍ਹ, 28 ਅਗਸਤ- ਪੰਜਾਬ 'ਚ 29 ਅਗਸਤ ਤੋਂ 'ਮਿਸ਼ਨ ਕਲੀਨ ਪੰਜਾਬ' ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ, 29 ਅਗਸਤ ਤੋਂ 7 ਸਤੰਬਰ ਤੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ। ਕੈਬਨਿਟ ਮੰਤਰੀ, ਵਿਧਾਇਕ ਅਤੇ ਅਧਿਕਾਰੀ ਹਰ ਰੋਜ਼ ਸਵੇਰੇ ਮੈਦਾਨ ਵਿਚ ਆ ਕੇ ਸਫ਼ਾਈ ਵਿਵਸਥਾ ਦਾ ਜਾਇਜ਼ਾ ਲੈਣਗੇ। ਪੰਜਾਬ ਸਰਕਾਰ ਕੂੜੇ ਦੇ ਕਮਜ਼ੋਰ ਪੁਆਇੰਟਾਂ ਨੂੰ ਖ਼ਤਮ ਕਰਨ ਵੱਲ ਧਿਆਨ ਦੇਵੇਗੀ।
ਕੱਲ੍ਹ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸਵੇਰੇ 7:30 ਵਜੇ ਨੰਗਲ ਵਿਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕੈਬਨਿਟ ਮੰਤਰੀ ਮਹਿੰਦਰ ਭਗਤ ਭਲਕੇ ਸਵੇਰੇ ਨਕੋਦਰ ਚੌਕ ਨੇੜੇ ਚਲਾਈ ਜਾ ਰਹੀ ਸਫ਼ਾਈ ਮੁਹਿੰਮ ਵਿਚ ਸ਼ਿਰਕਤ ਕਰਨਗੇ। ਸਿਹਤ ਮੰਤਰੀ ਡਾ: ਬਲਬੀਰ ਸਿੰਘ ਪਟਿਆਲਾ ਦੇ ਥਾਪਰ ਚੌਂਕ ਤੋਂ ਸਫ਼ਾਈ ਮੁਹਿੰਮ ਵਿਚ ਹਿੱਸਾ ਲੈਣਗੇ।
ਪੰਜਾਬ ਦੇ ਲੋਕ ਐਮ-ਸੇਵਾ ਐਪ 'ਤੇ ਆਪਣੇ ਇਲਾਕੇ ਦੀ ਗੰਦਗੀ ਦੀਆਂ ਫੋਟੋਆਂ ਭੇਜ ਕੇ ਸ਼ਿਕਾਇਤ ਕਰ ਸਕਣਗੇ।