ਸੰਦੌੜ (ਮਲੇਰਕੋਟਲਾ) 23 ਅਗਸਤ: ( ਜਸਵੀਰ ਸਿੰਘ ਜੱਸੀ) - ਆਮ ਆਦਮੀ ਪਾਰਟੀ ਵਲੋਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀਆਂ ਜਾਰੀ ਕੀਤੀ ਸੂਚੀਆਂ ਵਿਚ ਕੀਤੇ ਫੇਰ ਬਦਲ ਦੌਰਾਨ ਮਾਰਕੀਟ ਕਮੇਟੀ ਸੰਦੌੜ ਦੇ ਨਵੇਂ ਚੇਅਰਮੈਨ ਵਜੋਂ ਸੰਦੀਪ ਸਿੰਘ ਹਥਨ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕਰਮਜੀਤ ਸਿੰਘ ਮਾਨ ਕੁਠਾਲਾ ਦੀ ਥਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵੀਂ ਜ਼ਿੰਮੇਵਾਰੀ ਮਿਲਣ ’ਤੇ ਸੰਦੀਪ ਸਿੰਘ ਹਥਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਦੇ ਕੌਮੀ ਆਗੂ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਤਾਜ਼ਾ ਖ਼ਬਰਾਂ
Free
ਮਾਰਕੀਟ ਕਮੇਟੀ ਸੰਦੌੜ ਦੇ ਨਵੇਂ ਚੇਅਰਮੈਨ ਬਣੇ ਸੰਦੀਪ ਸਿੰਘ ਹਥਨ
ਸੰਦੌੜ (ਮਲੇਰਕੋਟਲਾ) 23 ਅਗਸਤ: ( ਜਸਵੀਰ ਸਿੰਘ ਜੱਸੀ) - ਆਮ ਆਦਮੀ ਪਾਰਟੀ ਵਲੋਂ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀਆਂ ਜਾਰੀ ਕੀਤੀ ਸੂਚੀਆਂ ਵਿਚ ਕੀਤੇ ਫੇਰ ਬਦਲ ਦੌਰਾਨ ਮਾਰਕੀਟ ਕਮੇਟੀ ਸੰਦੌੜ ਦੇ ਨਵੇਂ ਚੇਅਰਮੈਨ ਵਜੋਂ...
ਅਜੀਤ ਡੈਸਕ
23-08-2026