ਕਸਬਾ ਮਜੀਠਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੰਦ ਦੇ ਸੱਦੇ ਨੂੰ ਪਰਵਾ ਹੁੰਗਾਰਾ
ਮਜੀਠਾ, (ਅੰਮ੍ਰਿਤਸਰ), 21 ਅਗਸਤ ( ਜਗਤਾਰ ਸਿੰਘ ਸਹਿਮੀ)- ਕੌਮੀ ਇਨਸਾਫ਼ ਮੌਰਚੇ ਵੱਲੋਂ ਦਿੱਤੇ 'ਪੰਜਾਬ ਬੰਦ ' ਦੇ ਸੱਦੇ ਦੌਰਾਨ ਕਸਬਾ ਮਜੀਠਾ ਅਤੇ ਉਸ ਦੇ ਨਾਲ ਲਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿੱਚ ਬੰਦ ਹਨ।ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਹਨ, ਜਦੋਂ ਕਿ ਹਸਪਤਾਲ ਤੇ ਮੈਡੀਕਲ ਦੀਆਂ ਦੁਕਾਨਾਂ ਖੋਲੀਆਂ ਗਈਆਂ ਹਨ। ਇਸ ਮੌਕੇ ਸਮਾਜ ਸੁਧਾਰ ਸੰਸਥਾ ਪੰਜਾਬ ਵੱਲੋਂ ਜਥੇਬੰਦੀ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਦੀ ਅਗਵਾਈ ਵਿੱਚ ਹੱਥ ਵਿੱਚ ਬੰਦੀ ਸਿੰਘ ਰਿਹਾ ਕਰੋ ਦੀਆਂ ਤਖਤੀਆਂ ਫੜ ਕੇ ਸਤਿਨਾਮ ਵਾਹਿਗੁਰੂ ਦੇ ਜਾਪ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੀ ਗਈ ਕਾਲ ਬੰਦ ਦੇ ਸੱਦੇ ਨੂੰ ਸਮਾਜ ਸੁਧਾਰ ਸੰਸਥਾ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ ਸੀ ਇੱਥੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਬੰਦ ਦੇ ਸੱਦੇ ਨੂੰ ਕਸਬਾ ਵਾਸੀਆਂ ਤੇ ਇਲਾਕਾ ਵਾਸੀਆਂ ਵੱਲੋਂ ਵੀ ਭਰਵਾਂ ਸਮਰਥ ਮਿਲਿਆ ਹੈ।