ਜਲੰਧਰ, 20 ਅਗਸਤ (ਦਵਿੰਦਰ) - ਜਲੰਧਰ ਚ ਨਗਰ ਨਿਗਮ ਕਰਮਚਾਰੀਆਂ ਨੇ ਹੜਤਾਲ ਕੀਤੀ। ਗੱਲਬਾਤ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 1196 ਵਿਅਕਤੀਆਂ ਨੂੰ ਆਊਟਸੋਰਸ ਪ੍ਰਤੀ ਰਾਹੀ ਕਾਰਪੋਰੇਸ਼ਨ ਦੇ ਵਿਚ ਭਰਤੀ ਕੀਤੇ ਜਾਣਗੇ, ਪਰ ਸਰਕਾਰ ਉਨ੍ਹਾਂ ਚੀਜ਼ਾਂ ਤੋਂ ਮੁੱਕਰ ਗਈ ਹੈ। ਪੰਜਾਬ ਸਰਕਾਰ ਵਲੋਂ ਇਕ ਦਿੱਲੀ ਤੋਂ ਕੰਪਨੀ ਨੂੰ ਬੁਲਾਇਆ ਗਿਆ ਹੈ ਜਿਸ ਨੂੰ ਪੰਜਾਬ ਦਾ ਹਰ ਕੰਮ ਦਿੱਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਨਗਰ ਨਿਗਮਨ ਕਰਮਚਾਰੀਆਂ ਵਲੋਂ ਅੱਜ ਹੜਤਾਲ ਕੀਤੀ ਗਈ ਹੈ ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਤਿੰਨ ਦਿਨ ਪਹਿਲਾਂ ਹੀ ਇਸ ਹੜਤਾਲ ਨੂੰ ਲੈ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ, ਪਰ ਸਰਕਾਰ ਸਾਡੀਆਂ ਮੰਗਾਂ ਨਾ ਮੰਨਦੇ ਹੋਏ ਸਾਨੂੰ ਲਾਰੇ ਲਾਉਂਦੀ ਰਹੀ ਜਿਸ ਕਾਰਨ ਅੱਜ ਸਾਨੂੰ ਮਜਬੂਰਨ ਇਹ ਹੜਤਾਲ ਕਰਨੀ ਪਈ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਦੇ ਵਿਚ ਹੜਤਾਲ ਹੋਰ ਵੀ ਤਿੱਖੀ ਹੋਵੇਗੀ
ਤਾਜ਼ਾ ਖ਼ਬਰਾਂ
Free
ਜਲੰਧਰ ਨਗਰ ਨਿਗਮ ਕਰਮਚਾਰੀਆਂ ਨੇ ਕੀਤੀ ਹੜਤਾਲ
ਜਲੰਧਰ, 20 ਅਗਸਤ (ਦਵਿੰਦਰ) - ਜਲੰਧਰ ਚ ਨਗਰ ਨਿਗਮ ਕਰਮਚਾਰੀਆਂ ਨੇ ਹੜਤਾਲ ਕੀਤੀ। ਗੱਲਬਾਤ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 1196 ਵਿਅਕਤੀਆਂ ਨੂੰ ਆਊਟਸੋਰਸ...
ਅਜੀਤ ਡੈਸਕ
20-08-2026