20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਦਿੱਲੀ ਹਵਾਈ ਅੱਡੇ 'ਤੇ ਸੀਆਈਐਸਐਫ ਕਰਮਚਾਰੀਆਂ ਵਲੋਂ ਦੋ ਯਾਤਰੀਆਂ ਤੋਂ 68,53,500 ਰੁਪਏ ਦੀ ਬੇਹਿਸਾਬੀ ਨਕਦੀ ਬਰਾਮਦ

ਨਵੀਂ ਦਿੱਲੀ, 20 ਅਗਸਤ - ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਤਾਇਨਾਤ ਸੀਆਈਐਸਐਫ ਕਰਮਚਾਰੀਆਂ ਨੇ ਵਿਵਹਾਰਕ ਨਿਰੀਖਣ ਅਤੇ ਬਾਅਦ ਵਿਚ ਸੀਸੀਟੀਵੀ ਵਿਸ਼ਲੇਸ਼ਣ ਦੇ ਅਧਾਰ ਤੇ ਦੋ ਯਾਤਰੀਆਂ ਤੋਂ 68,53,500 ਰੁਪਏ...

ਅਜੀਤ ਡੈਸਕ 20-08-2026

ਨਵੀਂ ਦਿੱਲੀ, 20 ਅਗਸਤ - ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ  ਤਾਇਨਾਤ ਸੀਆਈਐਸਐਫ ਕਰਮਚਾਰੀਆਂ ਨੇ ਵਿਵਹਾਰਕ ਨਿਰੀਖਣ ਅਤੇ ਬਾਅਦ ਵਿਚ ਸੀਸੀਟੀਵੀ ਵਿਸ਼ਲੇਸ਼ਣ ਦੇ  ਅਧਾਰ ਤੇ ਦੋ ਯਾਤਰੀਆਂ ਤੋਂ 68,53,500 ਰੁਪਏ ਦੀ ਬੇਹਿਸਾਬੀ ਨਕਦੀ ਬਰਾਮਦ ਕੀਤੀ।ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੌਕਸ ਸੀਆਈਐਸਐਫ ਕਰਮਚਾਰੀਆਂ ਨੇ ਦੋ ਯਾਤਰੀਆਂ ਤੋਂ ਕੁੱਲ 68,53,500 ਰੁਪਏ ਦੀ ਅਣਦੱਸੀ ਨਕਦੀ ਬਰਾਮਦ ਕੀਤੀ ਹੈ। ਇਹ ਕਾਰਵਾਈ ਵਿਵਹਾਰਕ ਨਿਰੀਖਣ ਅਤੇ ਸੀਸੀਟੀਵੀ ਫੁਟੇਜ ਦੇ ਵਿਸ਼ਲੇਸ਼ਣ ਦੇ ਅਧਾਰ 'ਤੇ ਕੀਤੀ ਗਈ।ਦੋਵੇਂ ਯਾਤਰੀ ਗੁਹਾਟੀ ਅਤੇ ਅੱਗੇ ਅਗਰਤਲਾ ਜਾ ਰਹੇ ਸਨ।ਯਾਤਰੀਆਂ ਨੂੰ, ਫੜੀ ਗਈ ਨਕਦੀ, ਸਮਾਨ ਅਤੇ ਸੰਬੰਧਿਤ ਯਾਤਰਾ ਦਸਤਾਵੇਜ਼ਾਂ ਸਮੇਤ, ਅਗਲੇਰੀ ਕਾਰਵਾਈ ਲਈ ਆਮਦਨ ਕਰ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।

ਪਿਛਲੀ ਖ਼ਬਰ ਜੰਮੂ-ਕਸ਼ਮੀਰ : ਸਲਾਲ ਡੈਮ ਵਿਚ ਪਾਣੀ ਦਾ ਵਹਾਅ ਵਧਣ ਕਾਰਨ ਖੋਲ੍ਹ ਦਿੱਤੇ ਗਏ ਸਪਿਲਵੇਅ ਗੇਟ ਅਗਲੀ ਖ਼ਬਰ ਇਕ ਵੱਡੀ ਆਈਟੀ ਕ੍ਰਾਂਤੀ ਲਿਆਏ ਸਨ ਰਾਜੀਵ ਗਾਂਧੀ - ਰਾਜਾ ਵੜਿੰਗ