ਗਾਲੇ, 18 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਚੌਥੇ ਦਿਨ ਭਾਰਤ ਦੀ ਪੂਰੀ ਟੀਮ ਆਪਣੀ ਦੂਸਰੀ ਪਾਰੀ ਵਿਚ 193 ਦੌੜਾਂ ਬਣਾ ਕੇ ਆਊਟ ਹੋ ਗਈ। ਹੁਣ ਮੈਚ ਜਿੱਤਣ ਲਈ ਸ੍ਰੀਲੰਕਾ ਨੂੰ 372 ਦੌੜਾਂ ਬਣਾਉਣੀਆਂ ਹੋਣਗੀਆਂ। ਦੂਜੀ ਪਾਰੀ ਵਿਚ ਭਾਰਤ ਵਲੋਂ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 69 ਗੇਂਦਾਂ ਵਿਚ 66 ਦੌੜਾਂ ਬਣਾਈਆਂ ਜਦਕਿ ਪਹਿਲੀ ਪਾਰੀ ਵਿਚ ਸੈਂਕੜਾ ਮਾਰਨ ਵਾਲੇ ਦੇਵਦੱਤ ਪਡਿੱਕਲ ਨੇ 44 ਦੌੜਾਂ ਬਣਾਈਆਂ। ਸ੍ਰੀਲੰਕਾ ਵਲੋਂ ਅਸਿਥਾ ਫਰਨੈਂਡੋ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ ਜਦਕਿ ਪ੍ਰਭਾਤ ਜੈਸੂਰੀਆ ਨੇ 3, ਲਾਹਿਰੂ ਕੁਮਾਰਾ ਨੇ 2 ਅਤੇ ਕੇਸ਼ਾਰਾ ਨੁਵਾਂਥਾ ਨੂੰ ਇਕ ਵਿਕਟ ਹਾਸਲ ਕੀਤੀ।
ਤਾਜ਼ਾ ਖ਼ਬਰਾਂ
Free
ਗਾਲੇ ਟੈਸਟ : ਦੂਜੀ ਪਾਰੀ 'ਚ ਭਾਰਤ ਦੀ ਪੂਰੀ ਟੀਮ 193 ਦੌੜਾਂ ਬਣਾ ਕੇ ਆਊਟ, ਸ੍ਰੀਲੰਕਾ ਨੂੰ ਜਿੱਤਣ ਲਈ ਮਿਲਿਆ 372 ਦੌੜਾਂ ਦਾ ਟੀਚਾ
ਗਾਲੇ, 18 ਅਗਸਤ - ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਦੇ ਚੌਥੇ ਦਿਨ ਭਾਰਤ ਦੀ ਪੂਰੀ ਟੀਮ ਆਪਣੀ ਦੂਸਰੀ ਪਾਰੀ ਵਿਚ 193 ਦੌੜਾਂ ਬਣਾ ਕੇ ਆਊਟ ਹੋ ਗਈ। ਹੁਣ...
ਅਜੀਤ ਡੈਸਕ
18-08-2026