ਚੰਡੀਗੜ੍ਹ, 19 ਅਗਸਤ - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦਾ ਦੌਰਾ ਕਰ ਰਹੇ ਹਨ।ਗੁਜਰਾਤ ਦੇ ਡੇਡੀਆਪਾੜਾ ਤੋਂ 'ਆਪ' ਵਿਧਾਇਕ ਅਤੇ ਪ੍ਰਮੁੱਖ ਆਦਿਵਾਸੀ ਨੇਤਾ ਚੈਤਰ ਵਸਾਵਾ ਨਾਲ ਜੇਲ੍ਹ ਵਿਚ ਮੁਲਾਕਾਤ ਕਰਨਗੇ। ਚੈਤਰ ਵਸਾਵਾ ਆਦਿਵਾਸੀ ਭਾਈਚਾਰੇ ਦੇ ਅਧਿਕਾਰਾਂ, ਮਾਣ ਅਤੇ ਭਲਾਈ ਦੀ ਜ਼ੋਰਦਾਰ ਵਕਾਲਤ ਕਰਨ ਲਈ ਜੇਲ੍ਹ ਵਿਚ ਹਨ।ਨਰਮਦਾ ਜ਼ਿਲ੍ਹਾ ਪੰਚਾਇਤ ਚੋਣਾਂ ਵਿਚ 'ਆਪ' ਦੀ ਇਤਿਹਾਸਕ ਜਿੱਤ ਤੋਂ ਬਾਅਦ ਚੈਤਰ ਵਸਾਵਾ ਦੀ ਪ੍ਰਸਿੱਧੀ ਵਧੀ ਹੈ।ਚੈਤਰ ਵਸਾਵਾ ਇਸ ਸਮੇਂ ਇਕ ਪੁਰਾਣੇ ਮਾਮਲੇ ਵਿਚ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਵਿਚ ਹਨ, ਪਰ ਇਸ ਦੇ ਬਾਵਜੂਦ, ਆਦਿਵਾਸੀ ਖੇਤਰਾਂ ਵਿਚ ਉਨ੍ਹਾਂ ਦਾ ਮਜ਼ਬੂਤ ਜਨਤਕ ਸਮਰਥਨ ਬਰਕਰਾਰ ਹੈ।
ਤਾਜ਼ਾ ਖ਼ਬਰਾਂ
Free
ਕੇਜਰੀਵਾਲ ਅਤੇ ਭਗਵੰਤ ਮਾਨ ਅੱਜ ਗੁਜਰਾਤ ਦੌਰੇ 'ਤੇ
ਚੰਡੀਗੜ੍ਹ, 19 ਅਗਸਤ - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦਾ ਦੌਰਾ ਕਰ ਰਹੇ ਹਨ।ਗੁਜਰਾਤ ਦੇ ਡੇਡੀਆਪਾੜਾ...
ਅਜੀਤ ਡੈਸਕ
18-08-2026