17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਜੇ.ਪੀ.ਐਸ.ਸੀ.-ਜੇ.ਐਸ.ਐਸ.ਸੀ ਅੰਦੋਲਨ: ਝਾਰਖੰਡ ਸਰਕਾਰ ਦਾ ਵੱਡਾ ਫੈਸਲਾ, ਸਾਰੀਆਂ ਟੀ.ਡੀ.ਪੀ.ਐੱਲ. ਪ੍ਰੀਖਿਆਵਾਂ ਅਤੇ ਨਤੀਜੇ ਰੱਦ

ਝਾਰਖੰਡ, 17 ਅਗਸਤ- ਝਾਰਖੰਡ ਵਿਚ ਜੇ.ਪੀ.ਐਸ.ਸੀ.-ਜੇ.ਐਸ.ਐਸ.ਸੀ. ਪ੍ਰੀਖਿਆਵਾਂ ਵਿਚ...

ਅਜੀਤ ਡੈਸਕ 17-08-2026

ਝਾਰਖੰਡ, 17 ਅਗਸਤ- ਝਾਰਖੰਡ ਵਿਚ ਜੇ.ਪੀ.ਐਸ.ਸੀ.-ਜੇ.ਐਸ.ਐਸ.ਸੀ. ਪ੍ਰੀਖਿਆਵਾਂ ਵਿਚ ਕਥਿਤ ਬੇਨਿਯਮੀਆਂ ਖ਼ਿਲਾਫ਼ ਵਿਦਿਆਰਥੀਆਂ ਦਾ ਅੰਦੋਲਨ ਸੋਮਵਾਰ ਨੂੰ 24ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਵਿਦਿਆਰਥੀਆਂ ਅਤੇ ਸਰਕਾਰ ਵਿਚਾਲੇ ਪ੍ਰਸਤਾਵਿਤ ਗੱਲਬਾਤ ਨਹੀਂ ਹੋ ਸਕੀ। ਹਾਲਾਂਕਿ ਇਸ ਦੌਰਾਨ ਸੀਐਮ ਹੇਮੰਤ ਸੋਰੇਨ ਨੇ ਵੱਡਾ ਐਲਾਨ ਕੀਤਾ ਹੈ।

ਸੀਐਮ ਸੋਰੇਨ ਨੇ ਕਿਹਾ ਹੈ ਕਿ ਟੀ.ਡੀ.ਪੀ.ਐੱਲ. ਦੁਆਰਾ ਕਰਵਾਈਆਂ ਗਈਆਂ ਸਾਰੀਆਂ ਪ੍ਰੀਖਿਆਵਾਂ, ਟੀ.ਡੀ.ਪੀ.ਐੱਲ. ਦੁਆਰਾ ਜਾਰੀ ਕੀਤੇ ਗਏ ਨਤੀਜੇ ਅਤੇ ਟੀ.ਡੀ.ਪੀ.ਐੱਲ. ਦੁਆਰਾ ਕਿਸੇ ਵੀ ਉਮੀਦਵਾਰ ਦੀ ਚੋਣ ਜਾਂ ਭਾਗੀਦਾਰੀ ਨੂੰ ਰੱਦ ਕਰ ਦਿੱਤਾ ਜਾਵੇਗਾ। 

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਅੱਜ ਅਸੀਂ ਇਸ ਮਾਮਲੇ ਨੂੰ ਅੰਤਿਮ ਰੂਪ ਦੇਣ ਲਈ ਕੈਬਨਿਟ ਦੀ ਵਿਸ਼ੇਸ਼ ਬੈਠਕ ਕੀਤੀ। ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਤੋਂ ਬਾਅਦ, ਅਸੀਂ ਫੈਸਲਾ ਕੀਤਾ ਹੈ ਕਿ ਟੀ.ਡੀ.ਪੀ.ਐੱਲ. ਦੁਆਰਾ ਕਰਵਾਈਆਂ ਗਈਆਂ ਸਾਰੀਆਂ ਪ੍ਰੀਖਿਆਵਾਂ, ਟੀ.ਡੀ.ਪੀ.ਐੱਲ. ਦੁਆਰਾ ਜਾਰੀ ਕੀਤੇ ਗਏ ਨਤੀਜੇ ਅਤੇ ਟੀ.ਡੀ.ਪੀ.ਐੱਲ. ਦੁਆਰਾ ਕਿਸੇ ਵੀ ਉਮੀਦਵਾਰ ਦੀ ਚੋਣ ਜਾਂ ਭਾਗੀਦਾਰੀ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਟੀ.ਡੀ.ਪੀ.ਐੱਲ. ਦੁਆਰਾ ਕੀਤੀਆਂ ਗਈਆਂ ਸਾਰੀਆਂ ਗਤੀਵਿਧੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।

ਅਗਲੀ ਖ਼ਬਰ ਮੈਂ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਂਵਾਗਾ- ਮਨਪ੍ਰੀਤ ਸਿੰਘ ਬਾਦਲ