17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭਾਜਪਾ ਦੀ ਨਵੀਂ ਟੀਮ ਦਾ ਐਲਾਨ, ਮਨਪ੍ਰੀਤ ਸਿੰਘ ਬਾਦਲ ਬਣੇ ਕੌਮੀ ਮੀਤ ਪ੍ਰਧਾਨ

ਨਵੀਂ ਦਿੱਲੀ, 17 ਅਗਸਤ - ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਅਰੁਣ ਸਿੰਘ ਵਲੋਂ ਜਾਰੀ ਪੱਤਰ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਭਾਜਪਾ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੀਂ ਟੀਮ ਵਿਚ...

ਅਜੀਤ ਡੈਸਕ 17-08-2026

ਨਵੀਂ ਦਿੱਲੀ, 17 ਅਗਸਤ -  ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਦਫ਼ਤਰ ਇੰਚਾਰਜ ਅਰੁਣ ਸਿੰਘ ਵਲੋਂ ਜਾਰੀ ਪੱਤਰ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਭਾਜਪਾ ਦੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਨਵੀਂ ਟੀਮ ਵਿਚ ਮਨਪ੍ਰੀਤ ਸਿੰਘ ਬਾਦਲ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ। ਉਨ੍ਹਾਂ ਨੂੰ ਭਾਜਪਾ ਦਾ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰਾਂ  ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੈਜਯੰਤ ਜੈ ਪਾਂਡਾ, ਡੀ ਪੁਰਨਦੇਸ਼ਵਰੀ, ਰੇਖਾ ਵਰਮਾ, ਵਰਸ਼ਬੇਨ ਨਰੇਂਦਰਭਾਈ ਦੋਸ਼ੀ, ਭਾਰਤੀ ਪ੍ਰਵੀਨ ਪਵਾਰ,  ਲਾਲ ਸਿੰਘ ਆਰੀਆ, ਐਮ. ਨਾਗਰਾਜਾ, ਤਾਰਿਕ ਮਨਸੂਰ ਅਤੇ ਮਧੂਚੰਦਰ ਕਾਰ ਨੂੰ ਕੌਮੀ ਮੀਤ ਪ੍ਰਧਾਨ ਬਣਾਇਆ ਗਿਆ ਹੈ ਜਦਕਿ ਵਿਨੋਦ ਤਾਵੜੇ ਅਤੇ ਸਮ੍ਰਿਤੀ ਇਰਾਨੀ ਕੌਮੀ ਜਨਰਲ ਸਕੱਤਰ ਹੋਣਗੇ  ਅਤੇ ਪੀਯੂਸ਼ ਗੋਇਲ ਕੌਮੀ ਖਜ਼ਾਨਚੀ ਹੋਣਗੇ। ਇਸ ਤੋਂ ਇਲਾਵਾ ਪੰਜਾਬ ਤੋਂ ਹੀ ਤਰੁਣ ਚੁੱਘ ਕੇਂਦਰੀ ਦਫਤਰ ਇੰਚਾਰਜ ਹੋਣਗੇ

ਪਿਛਲੀ ਖ਼ਬਰ ਮੋਦੀ ਸਰਕਾਰ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਆਈਐਸਆਈ-ਸਮਰਥਿਤ ਅੱਤਵਾਦੀ ਸਮੂਹ ਸ਼ਹਿਜ਼ਾਦ ਭੱਟੀ ਨੈੱਟਵਰਕ ਨੂੰ ਕੀਤਾ ਤਬਾਹ... ਅਗਲੀ ਖ਼ਬਰ ਤਾਮਿਲਨਾਡੂ : 100 ਫ਼ੀਸਦੀ ਤੱਕ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੇ ਜਾਣਗੇ 75,000 ਰੁਪਏ ਤੱਕ ਦੇ ਫ਼ਸਲੀ ਕਰਜ਼ੇ - ਮੁੱਖ ਮੰਤਰ...