17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਕਾਦੀਆਂ–ਬਿਆਸ ਰੇਲ ਲਾਈਨ ਲਈ 1,419.05 ਕਰੋੜ ਰੁਪਏ ਦੀ ਮਨਜ਼ੂਰੀ ਦਾ ਦਿਲੋਂ ਸੁਆਗਤ - ਤਰੁਣ ਚੁੱਘ

ਨਵੀਂ ਦਿੱਲੀ, 17 ਅਗਸਤ - ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ ਨੇ ਟਵੀਟ ਕਰ ਕਿਹਾ ਕਿ ਕਾਦੀਆਂ–ਬਿਆਸ ਰੇਲ ਲਾਈਨ ਲਈ 1,419.05 ਕਰੋੜ ਰੁਪਏ ਦੀ ਮਨਜ਼ੂਰੀ ਦਾ ਦਿਲੋਂ ਸੁਆਗਤ — ਇਹ ਉਹ ਪ੍ਰੋਜੈਕਟ ਹੈ ਜੋ 1928-29 ਵਿਚ ਮਨਜ਼ੂਰ ਹੋ ਕੇ ਲਗਭਗ ਸੌ ਸਾਲ ਠੰਢੇ ਬਸਤੇ ਵਿਚ...

ਅਜੀਤ ਡੈਸਕ 17-08-2026

ਨਵੀਂ ਦਿੱਲੀ, 17 ਅਗਸਤ - ਭਾਜਪਾ ਦੇ ਸੰਸਦ ਮੈਂਬਰ ਤਰੁਣ ਚੁੱਘ ਨੇ ਟਵੀਟ ਕਰ ਕਿਹਾ ਕਿ ਕਾਦੀਆਂ–ਬਿਆਸ ਰੇਲ ਲਾਈਨ ਲਈ 1,419.05 ਕਰੋੜ ਰੁਪਏ ਦੀ ਮਨਜ਼ੂਰੀ ਦਾ ਦਿਲੋਂ ਸੁਆਗਤ — ਇਹ ਉਹ ਪ੍ਰੋਜੈਕਟ ਹੈ ਜੋ 1928-29 ਵਿਚ ਮਨਜ਼ੂਰ ਹੋ ਕੇ ਲਗਭਗ ਸੌ ਸਾਲ ਠੰਢੇ ਬਸਤੇ ਵਿਚ ਪਿਆ ਰਿਹਾ, ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਵਿਚ ਮੁੜ ਪਟੜੀ 'ਤੇ ਆਇਆ ਹੈ।
ਇਹ ਕੋਈ ਛੋਟੀ-ਮੋਟੀ ਬ੍ਰਾਂਚ ਲਾਈਨ ਨਹੀਂ। ਕਾਦੀਆਂ, ਧਾਪਈ, ਘੁਮਾਣ, ਬਟਾਲਾ, ਸਠਿਆਲਾ ਤੇ ਬਿਆਸ — ਮਾਝੇ ਦੇ ਕਸਬੇ ਤੇ ਸੈਂਕੜੇ ਪਿੰਡ ਪਹਿਲੀ ਵਾਰ ਰੇਲ ਨਕਸ਼ੇ 'ਤੇ ਆ ਰਹੇ ਹਨ, ਨਾਲ ਹੀ ਕਵਚ, ਆਧੁਨਿਕ ਸਿਗਨਲਿੰਗ, 11 ਵੱਡੇ ਪੁਲ ਤੇ 54 ਰੋਡ ਅੰਡਰਬ੍ਰਿਜ।
ਕੇਂਦਰ ਨੇ ਆਪਣਾ ਕੰਮ ਪੂਰੀ ਤਰ੍ਹਾਂ ਕਰ ਦਿੱਤਾ ਹੈ — ਮਨਜ਼ੂਰੀ, ਪੈਸਾ, ਤਕਨੀਕ, ਸਭ ਕੁਝ। ਜ਼ਮੀਨ ਐਕਵਾਇਰ ਲਈ ਪੰਜਾਬ ਦੇ ਆਪਣੇ ਡਿਪਟੀ ਕਮਿਸ਼ਨਰਾਂ ਕੋਲ  3,725 ਕਰੋੜ ਰੁਪਏ ਪਹਿਲਾਂ ਹੀ ਪਏ ਹਨ, ਜ਼ਮੀਨ ਚਿੰਨ੍ਹਿਤ ਹੋ ਚੁੱਕੀ ਹੈ ਤੇ ਨਿਸ਼ਾਨਦੇਹੀ ਵੀ ਹੋ ਚੁੱਕੀ ਹੈ। ਹੁਣ ਸਿਰਫ਼ ਮਾਨ ਸਰਕਾਰ ਨੇ ਫਾਈਲਾਂ ਅੱਗੇ ਤੋਰਨੀਆਂ ਹਨ। ਜੇ ਇਹ ਪ੍ਰੋਜੈਕਟ ਦੁਬਾਰਾ ਰੁਕਿਆ, ਤਾਂ ਗਲਤੀ ਕੇਂਦਰ ਦੀ ਨਹੀਂ ਹੋਵੇਗੀ — ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਪਿਛਲੀ ਖ਼ਬਰ ਐਨਐਸਯੂਆਈ ਵਲੋਂ ਐਨਟੀਏ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਸੀਬੀਆਈ, ਈਡੀ ਨੂੰ ਰਾਹੁਲ ਗਾਂਧੀ ਵਿਰੁੱਧ ਇਲਾਹਾਬਾਦ ਹਾਈ ਕੋਰਟ ਚ ਕੋਈ ਰਿਪੋਰਟ ਦਾਇਰ ਨਾ ਕਰਨ ਲਈ ਕਿਹਾ