ਤਲਵੰਡੀ ਸਾਬੋ, (ਬਠਿੰਡਾ),13 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਇਕ ਨੌਜਵਾਨ ਵਲੋਂ ਲੰਘੀ ਦੇਰ ਰਾਤ ਨੇੜਲੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਛਾਲ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।ਸਵੇਰੇ ਤੜਕਸਾਰ ਵੇਲੇ ਤੋਂ ਹੀ ਪੁਲਿਸ ਪ੍ਰਸ਼ਾਸ਼ਨ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ। ਥਾਣਾ ਤਲਵੰਡੀ ਸਾਬੋ ਮੁਖੀ ਨੇ ਘਟਨਾ ਸਥਾਨ ’ਤੇ ਪੁੱਜ ਕੇ ਬਠਿੰਡਾ ਤੋਂ ਇਕ ਐੱਨ. ਡੀ. ਆਰ. ਐਫ਼. ਦੀ ਟੀਮ ਵੀ ਬੁਲਾਈ ਹੈ, ਜੋ ਨਹਿਰ ’ਚ ਦੂਰ ਦੂਰ ਤੱਕ ਨੌਜਵਾਨ ਦੀ ਭਾਲ ’ਚ ਲੱਗ ਗਈ ਹੈ। ਨੌਜਵਾਨ ਦੀ ਪਛਾਣ ਨਵਜੋਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਤਲਵੰਡੀ ਸਾਬੋ ਵਜੋਂ ਹੋ ਰਹੀ ਹੈ।
ਤਾਜ਼ਾ ਖ਼ਬਰਾਂ
Free
ਨੌਜਵਾਨ ਵਲੋਂ ਨਹਿਰ ’ਚ ਛਾਲ ਮਾਰਨ ਦਾ ਖ਼ਦਸ਼ਾ, ਪ੍ਰਸ਼ਾਸ਼ਨ ਭਾਲ ’ਚ ਜੁਟਿਆ
ਤਲਵੰਡੀ ਸਾਬੋ, (ਬਠਿੰਡਾ),13 ਅਗਸਤ (ਰਣਜੀਤ ਸਿੰਘ ਰਾਜੂ)- ਇਤਿਹਾਸਕ ਨਗਰ ਤਲਵੰਡੀ ਸਾਬੋ ਦੇ ਇਕ ਨੌਜਵਾਨ ਵਲੋਂ ਲੰਘੀ ਦੇਰ ਰਾਤ ਨੇੜਲੇ ਪਿੰਡ ਭਾਗੀਵਾਂਦਰ ਕੋਲ ਦੀ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਛਾਲ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਅਜੀਤ ਡੈਸਕ
13-08-2026