06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2025

ਫਿਰੋਜ਼ਪੁਰ 'ਚ 14 ਸਾਲਾ ਬੱਚੇ ਨੇ ਪਿਤਾ ਦੀ ਪਿਸਟਲ ਨਾਲ ਖੇਡਦਿਆਂ ਸਿਰ 'ਚ ਮਾਰੀ ਗੋਲੀ

ਫਿਰੋਜ਼ਪੁਰ, 18 ਅਗਸਤ-ਫਿਰੋਜ਼ਪੁਰ ਦੀ ਪੌਸ਼ ਕਾਲੋਨੀ ਰੋਜ਼ ਐਵੇਨਿਊ ਵਿਚ ਇਕ 14 ਸਾਲ ਦੇ ਬੱਚੇ...

ਅਜੀਤ ਡੈਸਕ 18-08-2025

ਫਿਰੋਜ਼ਪੁਰ, 18 ਅਗਸਤ-ਫਿਰੋਜ਼ਪੁਰ ਦੀ ਪੌਸ਼ ਕਾਲੋਨੀ ਰੋਜ਼ ਐਵੇਨਿਊ ਵਿਚ ਇਕ 14 ਸਾਲ ਦੇ ਬੱਚੇ ਵਲੋਂ ਆਪਣੇ ਘਰ ਵਿਚ ਪਈ ਪਿਸਟਲ ਨਾਲ ਖੇਡਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ 14 ਸਾਲਾ ਕਰੀਵਾਮ ਮਲਹੋਤਰਾ ਨਾਂਅ ਦਾ ਬੱਚਾ ਸਕੂਲੋਂ ਪੜ੍ਹ ਕੇ ਘਰ ਵਾਪਸ ਆਇਆ ਸੀ। ਡਰੈਸ ਬਦਲਣ ਲਈ ਜਦੋਂ ਉਹ ਅਲਮਾਰੀ ਵਿਚ ਪਏ ਕੱਪੜੇ ਲੈਣ ਗਿਆ ਤਾਂ ਉਥੇ ਅਲਮਾਰੀ ਵਿਚ ਪਿਸਟਲ ਪਈ ਹੋਈ ਸੀ ਜੋ ਕਿ ਉਸਨੇ ਖੇਡਣ ਵਾਸਤੇ ਫੜੀ ਤਾਂ ਪਿਸਟਲ ਵਿਚੋਂ ਫਾਇਰ ਹੋ ਗਿਆ ਜੋ ਸਿੱਧਾ ਉਸਦੇ ਦਿਮਾਗ ਵਿਚ ਜਾ ਲੱਗਾ, ਜਿਸ ਨਾਲ ਉਹ ਮੌਕੇ ਉਤੇ ਹੀ ਡਿੱਗ ਕੇ ਖੂਨ ਨਾਲ ਲੱਥਪਥ ਹੋ ਗਿਆ।

ਪਰਿਵਾਰ ਵਲੋਂ ਉਸ ਨੂੰ ਚੁੱਕ ਕੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸਦੀ ਹਾਲਤ ਜ਼ਿਆਦਾ ਨਾਜ਼ੁਕ ਦੇਖਦੇ ਉਸ ਨੂੰ ਅੱਗੇ ਮੁੱਢਲੇ ਇਲਾਜ ਤੋਂ ਬਾਅਦ ਡੀ.ਐਮ.ਸੀ .ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਹੈ। ਪੁਲਿਸ ਵਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਪਰਿਵਾਰ ਦੇ ਬਿਆਨਾਂ ਉਤੇ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। ਉਥੇ ਹੀ ਡਾਕਟਰਾਂ ਨੇ ਕਿਹਾ ਕਿ ਬੱਚੇ ਦੀ ਹਾਲਤ ਕਾਫੀ ਨਾਜ਼ੁਕ ਹੈ, ਸਿਰ ਵਿਚ ਗੋਲੀ ਲੱਗਣ ਨਾਲ ਉਸਦੀ ਹਾਲਤ ਗੰਭੀਰ ਹੋ ਗਈ ਹੈ ਅਤੇ ਉਸਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ ਹੈ।

ਪਿਛਲੀ ਖ਼ਬਰ ਬੁਰਾੜੀ ਵਿਚ ਸੜਕ ਧੱਸਣ ਤੋਂ ਬਾਅਦ ਕਾਰ ਖੱਡ ਵਿੱਚ ਡਿੱਗ ਗਈ ਅਗਲੀ ਖ਼ਬਰ ਪੀ.ਐਮ. ਨਰਿੰਦਰ ਮੋਦੀ ਵਲੋਂ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ