20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2025

ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਮੁਸਾਫਿਰਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ

ਤਪਾ ਮੰਡੀ, 14 ਅਗਸਤ (ਵਿਜੇ ਸ਼ਰਮਾ)-ਪੰਜਾਬ ਰੋਡਵੇਜ਼/ਪਨਬਸ, ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ...

ਅਜੀਤ ਡੈਸਕ 14-08-2025

ਤਪਾ ਮੰਡੀ, 14 ਅਗਸਤ (ਵਿਜੇ ਸ਼ਰਮਾ)-ਪੰਜਾਬ ਰੋਡਵੇਜ਼/ਪਨਬਸ, ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਬਠਿੰਡਾ-ਚੰਡੀਗੜ੍ਹ ਰੋਡ ਉਤੇ ਸਥਿਤ ਤਪਾ ਫਲਾਈ ਲਾਈਓਵਰ ਨਾਲ ਬਰਨਾਲਾ ਅਤੇ ਰਾਮਪੁਰਾ ਵਾਲੇ ਪਾਸੇ ਨੂੰ ਜਾਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕੁਝ ਸਮੇਂ ਬਾਅਦ ਪੀ.ਆਰ.ਟੀ.ਸੀ. ਦੀਆਂ ਬੱਸਾਂ ਆ ਰਹੀਆਂ ਸਨ ਪਰ ਪਹਿਲਾਂ ਵਾਂਗ ਬੱਸਾਂ ਦੀ ਆਵਾਜਾਈ ਨਾ ਹੋਣ ਕਾਰਨ ਜ਼ਿਆਦਾਤਰ ਮਹਿਲਾਵਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਖੜ੍ਹੀਆਂ ਸਵਾਰੀਆਂ ਨੇ ਦੱਸਿਆ ਕਿ ਬੱਸਾਂ ਦੀ ਹੜਤਾਲ ਹੋਣ ਕਾਰਨ ਕਾਫੀ ਸਮੇਂ ਬਾਅਦ ਇਕ ਸਰਕਾਰੀ ਬੱਸ ਆਉਂਦੀ ਹੈ ਜੋ ਕਿ ਪਹਿਲਾਂ ਹੀ ਨੱਕੋ-ਨੱਕ ਭਰੀ ਹੁੰਦੀ ਹੈ, ਇਸ ਲਈ ਤਪਾ ਫਲਾਈਓਵਰ ਰਾਮਪੁਰਾ ਅਤੇ ਬਰਨਾਲਾ ਪਾਸੇ ਜਾਣ ਵਾਲੀਆਂ ਸਵਾਰੀਆਂ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਸਨ ਕਿਉਂਕਿ ਸਰਕਾਰ ਵਲੋਂ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿਚ ਕਿਰਾਇਆ ਮੁਆਫ ਹੈ। ਇਸ ਲਈ ਬੱਸ ਅੱਡੇ ਉਤੇ ਦੋਵਾਂ ਪਾਸਿਆਂ ਉਤੇ ਮਹਿਲਾਵਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ। 

ਪਿਛਲੀ ਖ਼ਬਰ ਹਰੀਕੇ ਹੈੱਡ ਵਰਕਸ 'ਚ ਪਾਣੀ ਦੀ ਆਮਦ 1 ਲੱਖ ਕਿਊਸਿਕ ਟੱਪੀ ਅਗਲੀ ਖ਼ਬਰ ਹੁਣ ਦਾਣਾ ਮੰਡੀ ਗੜ੍ਹਸ਼ੰਕਰ 'ਚ ਹੋਵੇਗਾ ਆਜ਼ਾਦੀ ਦਿਵਸ ਸਮਾਗਮ