20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2025

ਅਦਾਲਤ ਨੇ 7 ਸਾਲ ਦੀ ਸੁਣਾਈ ਸਜ਼ਾ, ਨੌਜਵਾਨ ਨੇ ਦੂਜੀ ਮੰਜ਼ਿਲ ਤੋਂ ਮਾਰੀ ਛਾਲ

ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਅੱਜ ਜਿਵੇਂ ਹੀ ਮਨਦੀਪ ਕੌਰ ਵਧੀਕ ਸੈਸ਼ਨਜ਼ ਜੱਜ...

ਅਜੀਤ ਡੈਸਕ 14-08-2025

ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਅੱਜ ਜਿਵੇਂ ਹੀ ਮਨਦੀਪ ਕੌਰ ਵਧੀਕ ਸੈਸ਼ਨਜ਼ ਜੱਜ ਮਾਨਸਾ ਦੀ ਅਦਾਲਤ ਨੇ ਇਕ ਨੌਜਵਾਨ ਨੂੰ 7 ਸਾਲ ਦੀ ਸਜ਼ਾ ਸੁਣਾਉਣ ਦਾ ਹੁਕਮ ਪਾਸ ਕੀਤਾ ਤਾਂ ਦੋਸ਼ੀ ਨੇ ਅਦਾਲਤੀ ਕੰਪਲੈਕਸ ਦੀ ਦੂਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਹ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਸਿਵਲ ਹਸਪਤਾਲ ਮਾਨਸਾ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਹੈ। ਮੁੱਦਈ ਧਿਰ ਦੀ ਵਕੀਲ ਸੁਖਚੈਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਰਭਜਨ ਸਿੰਘ (23) ਵਾਸੀ ਬੀਰੇਵਾਲਾ ਡੋਗਰਾ ਖ਼ਿਲਾਫ਼ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਥਾਣਾ ਬੋਹਾ ਵਿਖੇ 2023 'ਚ ਧਾਰਾ 363/366 ਤਹਿਤ ਮੁਕੱਦਮਾ ਦਰਜ ਹੋਇਆ ਸੀ। 

ਪਿਛਲੀ ਖ਼ਬਰ ਭਾਰਤ-ਅਮਰੀਕਾ ਰੱਖਿਆ ਸਬੰਧਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਵਲੋਂ ਸੰਬੋਧਨ ਅਗਲੀ ਖ਼ਬਰ ਪੰਜਾਬ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ 'ਚ ਕੀਤੀ ਸੂਬਾ ਕੈਬਨਿਟ ਦੀ ਮੀਟਿੰਗ