26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2025

ਸੜਕ ਨੇੜਿਓਂ ਅਣ-ਪਛਾਤੀ ਕੁੜੀ ਦੀ ਮਿਲੀ ਲਾਸ਼, ਮੌਕੇ ’ਤੇ ਪੁੱਜੇ ਪੁਲਿਸ ਦੇ ਉੱਚ ਅਧਿਕਾਰੀ

ਭਰਤਗੜ੍ਹ, (ਰੂਪਨਗਰ), 12 ਅਗਸਤ (ਜਸਬੀਰ ਸਿੰਘ ਬਾਵਾ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਬੜਾ ਪਿੰਡ ਦੀ ਸੜਕ ਨੇੜਿਓਂ ਇਕ ਅਣ-ਪਛਾਤੀ ਕੁੜੀ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ....

ਅਜੀਤ ਡੈਸਕ 12-08-2025

ਭਰਤਗੜ੍ਹ, (ਰੂਪਨਗਰ), 12 ਅਗਸਤ (ਜਸਬੀਰ ਸਿੰਘ ਬਾਵਾ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਬੜਾ ਪਿੰਡ ਦੀ ਸੜਕ ਨੇੜਿਓਂ ਇਕ ਅਣ-ਪਛਾਤੀ ਕੁੜੀ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਫੌਰੈਂਸਿਕ ਟੀਮ ਅਤੇ ਹੋਰਨਾਂ ਟੀਮਾਂ ਦੇ ਸਹਿਯੋਗ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਕੀਰਤਪੁਰ ਸਾਹਿਬ ਦੇ ਐਸ. ਐਚ. ਓ. ਜਤਿਨ ਕਪੂਰ ਨੇ ਦੱਸਿਆ ਕਿ ਇਤਲਾਹ ਮਿਲਦਿਆਂ ਹੀ ਖੁਦ ਭਰਤਗੜ੍ਹ ਪੁਲਿਸ ਚੌਂਕੀ ਦੇ ਇੰਚਾਰਜ ਸੁਖਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਜਾ ਕੇ ਦੇਖਿਆ ਤਾਂ ਉਕਤ ਕੁੜੀ ਅਣ-ਪਛਾਤੀ ਜਾਪ ਰਹੀ ਸੀ।

ਉਚ ਅਧਿਕਾਰੀ ਵੀ ਮੌਕੇ ’ਤੇ ਪੁੱਜ ਗਏ ਹਨ, ਜਿਨ੍ਹਾਂ ਦੱਸਿਆ ਕਿ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਜਾਰੀ ਹੈ।

ਪਿਛਲੀ ਖ਼ਬਰ ਲਾਸ ਏਂਜਲਸ ‘ਚ 70 ਸਾਲਾ ਸਿੱਖ ਬਜ਼ੁਰਗ ਹਰਪਾਲ ਸਿੰਘ ’ਤੇ ਜਾਨਲੇਵਾ ਹਮਲਾ ਅਗਲੀ ਖ਼ਬਰ ਕਾਰ ਹੇਠਾਂ ਆਉਣ ਕਾਰਨ 8 ਸਾਲਾ ਬੱਚੀ ਦੀ ਮੌਤ