04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਬੈਂਗਲੁਰੂ 'ਚ ਬਣਾਇਆ ਜਾਵੇਗਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ

ਬੈਂਗਲੁਰੂ, 9 ਅਗਸਤ (ਇੰਟ)-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੈਂਗਲੁਰੂ ਦੇ ਨੇੜੇ ਇਕ ਨਵਾਂ ਕਿ੍ਕਟ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ | ਇਸ ਸਟੇਡੀਅਮ 'ਚ ਇੱਕੋ ਸਮੇਂ 80 ਹਜ਼ਾਰ ਦਰਸ਼ਕ ਮੈਚ ਦੇਖ ਸਕਣਗੇ | ਦਰਸ਼ਕਾਂ ਦੀ ਸਮਰੱਥਾ ਦੇ ਮਾਮਲੇ 'ਚ, ਇਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ ਹੋਵੇਗਾ | ਸਿੱਧਰਮਈਆ ਨੇ ਸੂਰਿਆ ਸਿਟੀ,...

ਅਜੀਤ ਡੈਸਕ 09-08-2025

ਬੈਂਗਲੁਰੂ, 9 ਅਗਸਤ (ਇੰਟ)-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੈਂਗਲੁਰੂ ਦੇ ਨੇੜੇ ਇਕ ਨਵਾਂ ਕਿ੍ਕਟ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ | ਇਸ ਸਟੇਡੀਅਮ 'ਚ ਇੱਕੋ ਸਮੇਂ 80 ਹਜ਼ਾਰ ਦਰਸ਼ਕ ਮੈਚ ਦੇਖ ਸਕਣਗੇ | ਦਰਸ਼ਕਾਂ ਦੀ ਸਮਰੱਥਾ ਦੇ ਮਾਮਲੇ 'ਚ, ਇਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਿ੍ਕਟ ਸਟੇਡੀਅਮ ਹੋਵੇਗਾ | ਸਿੱਧਰਮਈਆ ਨੇ ਸੂਰਿਆ ਸਿਟੀ, ਬੋਮਾਸੰਦਰਾ 'ਚ ਇਕ ਸਟੇਡੀਅਮ ਬਣਾਉਣ ਲਈ ਕਰਨਾਟਕ ਹਾਊਸਿੰਗ ਬੋਰਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਹ 1650 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ | ਨਵਾਂ ਸਟੇਡੀਅਮ ਪਹਿਲਾਂ ਤੋਂ ਮੌਜੂਦ ਐਮ. ਚਿੰਨਾਸਵਾਮੀ ਸਟੇਡੀਅਮ ਤੋਂ 22 ਕਿਲੋਮੀਟਰ ਦੂਰ ਹੈ | ਇਸਨੂੰ ਬਣਾਉਣ ਦਾ ਫੈਸਲਾ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਜਿੱਤ ਦੇ ਜਸ਼ਨ ਦੌਰਾਨ ਹੋਈ ਭਾਜੜ ਤੋਂ ਬਾਅਦ ਲਿਆ ਗਿਆ ਹੈ |

ਪਿਛਲੀ ਖ਼ਬਰ -ਵਿਸ਼ਵ ਖੇਡਾਂ- ਰਿਸ਼ਭ ਯਾਦਵ ਨੇ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਭਾਰਤ ਦੇ ਰਮੇਸ਼ ਬੁਧਿਆਲ ਨੇ ਏਸ਼ੀਅਨ ਸਰਫਿੰਗ ਫਾਈਨਲ 'ਚ ਜਗ੍ਹਾ ਪੱਕੀ ਕੀਤੀ