18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2025

ਕੁੱਟਮਾਰ ਦੇ ਦੋਸ਼ 'ਚ ਸਰਦੂਲਗੜ੍ਹ ਪੁਲਿਸ ਕਸੂਤੀ ਫਸੀ, ਥਾਣਾ ਮੁਖੀ ਤੇ ਰੀਡਰ ਖਿਲਾਫ਼ ਮੁਕੱਦਮਾ ਦਰਜ

ਮਾਨਸਾ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਕੁੱਟਮਾਰ ਦੇ ਦੋਸ਼ ਵਿਚ ਥਾਣਾ ਸਰਦੂਲਗੜ੍ਹ ਦੇ ਮੁਖੀ ਇੰਸਪੈਕਟਰ ਬਿਕਰਮ...

ਅਜੀਤ ਡੈਸਕ 05-08-2025

ਮਾਨਸਾ, 5 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਕੁੱਟਮਾਰ ਦੇ ਦੋਸ਼ ਵਿਚ ਥਾਣਾ ਸਰਦੂਲਗੜ੍ਹ ਦੇ ਮੁਖੀ ਇੰਸਪੈਕਟਰ ਬਿਕਰਮ ਸਿੰਘ ਤੇ ਉਨ੍ਹਾਂ ਦੇ ਰੀਡਰ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਦੇਰ ਸ਼ਾਮ ਪੁਲਿਸ ਲਾਈਨ ਹਾਜ਼ਰ ਕਰ ਦਿੱਤਾ ਹੈ। ਕੋਈ ਵੀ ਪੁਲਿਸ ਅਧਿਕਾਰੀ ਹਾਲ ਦੀ ਘੜੀ ਕੁਝ ਕਹਿਣ ਨੂੰ ਤਿਆਰ ਨਹੀਂ ਪਰ ਉਹ ਇਹ ਜ਼ਰੂਰ ਦੱਸਦੇ ਹਨ ਕਿ ਥਾਣਾ ਮੁਖੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਭਰੋਸੇਯੋਗ ਪੁਲਿਸ ਸੂਤਰਾਂ ਦੀ ਮੰਨੀ ਜਾਵੇ ਤਾਂ ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਕਸ਼ਨ ਦੇ ਡਰੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਪਿੰਡ ਸਾਧੂਵਾਲਾ 'ਚ ਜ਼ਮੀਨੀ ਝਗੜੇ ਦੇ ਚੱਲਦਿਆਂ ਸੁਬੀਰ ਸਿੰਘ ਵਾਸੀ ਸਾਧੂਵਾਲਾ ਹਾਲ ਆਬਾਦ ਗੋਹੜ (ਰਾਜਸਥਾਨ) ਦੀ ਸ਼ਿਕਾਇਤ 'ਤੇ ਗੁਰਵਿੰਦਰ ਸਿੰਘ, ਜਸਕਰਨ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਆਦਿ ਖ਼ਿਲਾਫ਼ 25 ਜੂਨ 2025 ਨੂੰ ਮੁਕੱਦਮਾ ਦਰਜ ਕੀਤਾ ਸੀ। ਉਕਤ ਵਿਅਕਤੀਆਂ ਦੀ ਥਾਣੇ ਵਿਚ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤਾਂ ਵਲੋਂ ਸ਼ਿਕਾਇਤ ਐਸ.ਐਸ.ਪੀ.ਮਾਨਸਾ ਨੂੰ ਕੀਤੀ ਗਈ, ਜਿਸ ਦੇ ਆਧਾਰ 'ਤੇ ਮੈਡੀਕਲ ਬੋਰਡ ਕਾਇਮ ਕੀਤਾ ਗਿਆ। ਬੋਰਡ ਦੀ ਪੁਸ਼ਟੀ ਹੋਣ ਉਪਰੰਤ ਸਬੰਧਿਤ ਨੇ ਪਟੀਸ਼ਨ ਹਾਈ ਕੋਰਟ 'ਚ ਦਾਖਲ ਕਰ ਦਿੱਤੀ। ਮਾਣਯੋਗ ਉੱਚ ਅਦਾਲਤ ਨੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਪੂਰੀ ਰਿਪੋਰਟ ਦਾਖਲ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਦੀ ਸੁਣਵਾਈ ਭਲਕੇ 6 ਅਗਸਤ ਨੂੰ ਹੋਣੀ ਹੈ, ਜਿਸ ਦੇ ਮੱਦੇਨਜ਼ਰ ਇਹ ਕਾਰਵਾਈ ਹੋਈ ਹੈ। 

ਪਿਛਲੀ ਖ਼ਬਰ ਬਾਰਿਸ਼ ਦੀ ਚਿਤਾਵਨੀ ਦੇ ਮੱਦੇਨਜ਼ਰ ਇਨ੍ਹਾਂ ਇਲਾਕਿਆਂ 'ਚ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਛੁੱਟੀ ਘੋਸ਼ਿਤ - ਡੀ.ਆਈ.ਪ... ਅਗਲੀ ਖ਼ਬਰ ਬੱਦਲ ਫਟਣ ਤੋਂ ਬਾਅਦ ਆਈ.ਟੀ.ਬੀ.ਪੀ. ਨੇ ਧਾਰਲੀ 'ਚ ਆਏ ਹੜ੍ਹਾਂ ਦੌਰਾਨ 37 ਪਿੰਡ ਵਾਸੀਆਂ ਨੂੰ ਬਚਾਇਆ