12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਜੰਡਿਆਲਾ ਗੁਰੂ ਦੇ ਇਕ ਪਿੰਡ 'ਚ ਲੜਕੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼

ਜੰਡਿਆਲਾ ਗੁਰੂ, 29 ਜਲਾਈ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਦੇ...

ਅਜੀਤ ਡੈਸਕ 29-07-2025

ਜੰਡਿਆਲਾ ਗੁਰੂ, 29 ਜਲਾਈ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਜੰਡਿਆਲਾ ਗੁਰੂ ਦੇ ਇਕ ਪਿੰਡ ਦੀ ਲੜਕੀ ਨਾਲ ਬੀਤੀ ਰਾਤ 4-5 ਵਿਅਕਤੀਆਂ ਵਲੋਂ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।
ਜਾਣਕਾਰੀ ਅਨੁਸਾਰ ਉਕਤ ਪੀੜਤ ਲੜਕੀ ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਤਿੰਨ ਭੈਣਾਂ ਤੇ ਇਕ ਭਰਾ ਹੈ ਅਤੇ ਇਨ੍ਹਾਂ ਦਾ ਭਰਾ ਵਿਦੇਸ਼ ਵਿਚ ਰਹਿੰਦਾ ਹੈ। ਪੀੜਤ ਲੜਕੀ ਦੀ ਵੱਡੀ ਭੈਣ ਦੇ ਘਰ ਬੱਚਾ ਪੈਦਾ ਹੋਣ ਉਤੇ ਉਕਤ ਲੜਕੀ ਦੀ ਛੋਟੀ ਭੈਣ ਵੀ ਉਥੇ ਗਈ ਹੋਈ ਸੀ ਅਤੇ ਪੀੜਤ ਲੜਕੀ ਬੀਤੀ ਰਾਤ ਘਰ ਵਿਚ ਇਕੱਲੀ ਸੀ।

ਉਕਤ ਲੜਕੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਜਿਸ ਦੇ ਮੂੰਹ ਤੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਹਨ। ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਹਰਚੰਦ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ। 

ਪਿਛਲੀ ਖ਼ਬਰ ਲੋਕ ਸਭਾ ਵਿਚ ਅਮਿਤ ਸ਼ਾਹ ਦਾ ਵੱਡਾ ਬਿਆਨ, ਅੱਤਵਾਦੀ ਸੁਲੇਮਾਨ, ਫੈਜ਼ਲ, ਜਿਬਰਾਨ ਢੇਰ ਅਗਲੀ ਖ਼ਬਰ ਲੋਕ ਸਭਾ ਆਪ੍ਰੇਸ਼ਨ ਸੰਧੂਰ 'ਤੇ ਬੋਲੇ ਬੀਬਾ ਹਰਸਿਮਰਤ ਕੌਰ ਬਾਦਲ